ਹਰਿਆਣਾ ਖ਼ਬਰਾਂ

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲਿਦਾਨ ਦਿਵਸ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੀ ਸ਼ਰਧਾਂਜਲੀ

ਡਾ. ਮੁਖਰਜੀ ਦੇ ਵਿਚਾਰ ਅੱਜ ਵੀ ਪੇ੍ਰਰਣਾ ਦਾ ਸਰੋਤ  ਮੁੱਖ ਮੰਤਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡਾ. ਮੁਖਰਜੀ ਦੇ ਦਿਖਾਏ ਮਾਰਗ ‘ਤੇ ਚੱਲ ਕੇ ਧਾਰਾ 370 ਨੂੰ ਕੀਤਾ ਖਤਮ  ਨਾਇਬ ਸਿੰਘ ਸੈਣੀ

ਚੰਡੀਗੜ੍ਹ  ( ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਸੋਮਵਾਰ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲਿਦਾਨ ਦਿਵਸ ਮੌਕੇ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਪ੍ਰਤਿਮਾ ‘ਤੇ ਪੁਸ਼ਪ ਅਰਪਿਤ ਕਰ ਨਮਨ ਕੀਤਾ ਅਤੇ ਇਸ ਦੌਰਾਨ ਪੌਧਾਰੋਪਣ ਕਰ ਵਾਤਾਵਰਣ ਸਰੰਖਣ ਦਾ ਵੀ ਸੰਦੇਸ਼ ਦਿੱਤਾ।

          ਮੁੱਖ ਮੰਤਰੀ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰ, ਬਲਿਦਾਨ ਅਤੇ ਰਾਸ਼ਟਰਭਗਤੀ ਅੱਜ ਵੀ ਹਰ ਭਾਰਤਵਾਸੀ ਲਈ ਪੇ੍ਰਰਣਾ ਸਰੋਤ ਹੈ। ਉਨ੍ਹਾਂ ਨੇ ਇੱਕ ਦੇਸ਼ ਵਿੱਚ ਦੋ ਪ੍ਰਧਾਨ, ਦੋ ਨਿਸ਼ਾਨ, ਦੋ ਸੰਵਿਧਾਨ ਨਹੀਂ ਚੱਲਣਗੇ ਦੇ ਸੰਕਲਪ ਲੈ ਕੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਲਈ ਆਪਣਾ ਸੱਭ ਕੁੱਝ ਕੁਰਬਾਨ ਕੀਤਾ। ਉਨ੍ਹਾਂ ਦੇ ਅਣਥੱਕ ਯਤਨਾਂ ਨਾਲ ਜੰਮੂ-ਕਸ਼ਮੀਰ ਵਿੱਚ ਲਾਗੂ ਪਰਮਿਟ ਪ੍ਰਥਾ ਖਤਮ ਹੋਈ ਅਤੇ ਦੇਸ਼ ਦੀ ਏਕਤਾ ਨੂੰ ਮਜਬੂਤੀ ਮਿਲੀ।

          ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਦਿਖਾਏ ਮਾਰਗ ‘ਤੇ ਚੱਲਦੇ ਹੋਏ ਜੰਮੂ-ਕਸ਼ਮੀਰ ਤੋਂ ਅਨੁਛੇਦ 370 ਨੁੰ ਖਤਮ ਕਰ ਅਖੰਡ ਭਾਰਤ ਦੇ ਸੰਕਲਪ ਨੂੰ ਸਾਕਾਰ ਕੀਤਾ ਹੈ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਸਾਲ ਰਹੇ ਬੇਮਿਸਾਲ  ਗੌਰਵ ਗੌਤਮ

ਬੋਲੇ, ਦੇਸ਼ ਨੇ ਆਪਣੀ ਪੁਰਾਣੀ ਸਭਿਆਚਾਰਕ ਵਿਰਾਸਤ ‘ਤੇ ਮਾਣ ਕਰਦੇ ਹੋਏ ਆਧੁਨਿਕ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਿਆ

ਚੰਡੀਗੜ੍ਹ  ( ਜਸਟਿਸ ਨਿਊਜ਼  ) ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸਾਲ 2014 ਦੇ ਬਾਅਦ ਦੇਸ਼ ਨੇ ਬੇਮਿਸਾਲ ਯੁੱਗ ਵਿੱਚ ਪ੍ਰਵੇਸ਼ ਕੀਤਾ ਹੈ। ਇਹ 11 ਸਾਲ ਸਿਰਫ ਸ਼ਾਸਨਕਾਲ ਨਹੀਂ, ਸਗੋ ਰਾਸ਼ਟਰ ਨਿਰਮਾਣ ਦਾ ਉਹ ਦੌਰ ਹੈ ਜਿਸ ਵਿੱਚ ਭਾਰਤ ਨੇ ਆਪਣੀ ਪੁਰਾਣੀ ਸਭਿਆਚਾਰਗ ਵਿਰਾਸਤ ‘ਤੇ ਮਾਣ ਕਰਦੇ ਹੋਏ ਆਧੁਨਿਕ ਵਿਕਾਸ ਦੀ ਨਵੀਂ ਉਚਾਈਆਂ ਨੂੰ ਛੋਹਿਆ ਹੈ।

          ਖੇਡ ਰਾਜ ਮੰਤਰੀ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ ‘ਤੇ ਮਾਨੇਸਰ ਵਿੱਚ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਪਟੌਦੀ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ ਮੌਜੂਦ ਰਹੀ।

          ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਗਰੀਬ, ਕਿਸਾਨ, ਮਹਿਲਾ ਅਤੇ ਯੁਵਾ ਇਹ ਚਾਰ ਥੰਮ੍ਹ ਮੋਦੀ ਸਰਕਾਰ ਦੇ ਸੁਸਾਸ਼ਨ ਦੇ ਕੇਂਦਰ ਬਿੰਦੂ ਹਨ। ਅੰਤੋਂਦੇਯ ਉਥਾਨ ਦੇ ਟੀਚੇ ਨਾਲ ਪਿਛਲੇ 11 ਸਾਲਾਂ ਵਿੱਚ 29 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਉਠਾਇਆ ਗਿਆ ਹੈ। ਜਲ ਜੀਵਨ ਮਿਸ਼ਨ ਨਾਲ 15 ਕਰੋੜ ਪਿੰਡਵਾਸੀ ਘਰਾਂ ਵਿੱਚ ਲੱਲ ਤੋਂ ਜਲ੍ਹ ਪਹੁੰਚਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ 4 ਕਰੋੜ ਪਰਿਵਾਰਾਂ ਨੂੰ ਪੱਕੇ ਘਰ ਦਿੱਤੇ ਗਏ ਹਨ। ਸਾਡੀ ਮਾਤਰਸ਼ਕਤੀ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਸਵੱਛ ਭਾਰਤ ਮਿਸ਼ਨ ਦੇ ਤਹਿਤ ਦੇਸ਼ ਖੁੱਲੇ ਵਿੱਚ ਸ਼ੋਚ ਮੁਕਤ ਹੋਣ ਦੀ ਦਿਸ਼ਾ ਵਿੱਚ ਅੱਗੇ ਵਧਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਫੈਸਲਿਆਂ ਵਿੱਚ ਦ੍ਰਿੜਤਾ ਅਤੇ ਦੇਸ਼ਹਿੱਤ ਸੱਭ ਤੋਂ ਉੱਪਰ ਰਿਹਾ ਹੈ। ਚਾਹੇ ਮੰਜੂ-ਕਸ਼ਮੀਰ ਤੋਂ ਅਨੁਛੇਦ-370 ਹਟਾਉਣ ਦੀ ਗੱਲ ਹੋਵੇ, ਪੁਲਵਾਮਾ ਹਮਲੇ ਦੇ ਬਾਅਦ ਸਰਜੀਕਲ ਸਟ੍ਰਾਇਕ ਹੋਵੇ, ਜਾਂ ਫਿਰ ਹਾਲ ਹੀ ਵਿੱਚ ਚਿਨਾਬ ਬ੍ਰਿਜ ਦੇ ਜਰਇਏ ਕਸ਼ਮੀਰ ਘਾਟੀ ਨੂੰ ਦੇਸ਼ ਨਾਲ ਜੋੜਨਾ, ਉਨ੍ਹਾਂ ਦਾ ਹਰ ਫੈਸਲਾ ਇੱਕ ਨਵੇਂ ਭਾਰਤ ਦੀ ਭੀਂਹ ਰੱਖਦਾ ਹੈ।

          ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਭ੍ਰਿਸ਼ਟਾਚਾਰ, ਭਾਈ-ਭਤੀਜਵਾਦ ਅਤੇ ਨਿਰਾਸ਼ਾ ਦਾ ਮਾਹੌਲ ਸੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਾਰਦਰਸ਼ਿਤਾ, ਤਕਨੀਕੀ ਇਨੋਵੇਸ਼ਨ ਅਤੇ ਵਿਕਾਸ ਦੀ ਗਤੀ ਨੁੰ ਸਰਵੋਚ ਪ੍ਰਾਥਮਿਕਤਾ ਦਿੱਤੀ ਗਈ, ਜਿਸ ਦਾ ਨਤੀਜਾ ਅੱਜ ਵਿਸ਼ਵ ਮੰਚ ‘ਤੇ ਭਾਰਤ ਦੀ ਮਜਬੂਤ ਮੌਜੂਦਗੀ ਵਜੋ ਸਾਹਮਣੇ ਹੈ।

          ਉਨ੍ਹਾਂ ਨੇ ਕਿਹਾ ਕਿ ਚੰਦਰਯਾਨ, ਮੰਗਲਯਾਨ ਅਤੇ ਡਿਜੀਟਲ ਇੰਡੀਆ ਵਰਗੇ ਮੁਹਿੰਮਾਂ ਨੈ ਭਾਰਤ ਨੂੰ ਵਿਸ਼ਵ ਦੀ ਮੋਹਰੀ ਤਕਨਾਲੋਜੀ ਸ਼ਕਤੀ ਬਣਾ ਦਿੱਤਾ ਹੈ। ਸਾਲ 2014 ਵਿੱਚ 10ਵੀਂ ਸਥਾਨ ‘ਤੇ ਰਹੀ ਭਾਰਤੀ ਅਰਥਵਿਵਸਥਾ ਅੱਜ ਦੁਨੀਆ ਦੀ ਚੌਥੀ ਸੱਭ ਤੋਂ ਵੱਡੀ ਅਤੇ ਸੱਭਤੋਂ ਤੇ੧ੀ ਨਾਲ ਵੱਧਣ ਵਾਲੀ ਅਰਥਵਿਵਸਥਾ ਬਣ ਗਈ ਹੈ।

          ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਾਰੀ ਸ਼ਕਤੀ ਨੂੰ ਰਾਸ਼ਟਰ ਸ਼ਕਤੀ ਬਨਾਉਣ ਦਾ ਸੰਕਲਪ ਕੀਤਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਤੋਂ ਸ਼ੁਰੂ ਹੋਇਆ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਤੇ ਨਿਰਧਾਰਿਤ ਟੀਚਿਆਂ ਤਹਿਤ ਉਸ ਦੇ ਨਤੀਜੇ ਇੰਨ੍ਹਾਂ ਹੀ ਸਾਰਥਕ ਯਤਨਾਂ ਦਾ ਹਿੱਸਾ ਹਨ।

          ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਯੂਨੀਵਰਸਿਟੀਆਂ ਦੀ ਗਿਣਤੀ 490 ਸੀ ਜੋ ਕਿ ਹੁਣ ਵੱਧ ਕੇ 1213 ਹੋ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2014 ਵਿੱਚ ਜਿੱਥੇ ਦੇਸ਼ ਵਿੱਚ ਸਿਰਫ 74 ਏਅਰਪੋਰਟ ਸਨ, ਅੱਜ ਉਨ੍ਹਾਂ ਦੀ ਗਿਣਤੀ ਵੱਧ ਕੇ 160 ਹੋ ਗਈ ਹੈ। ਪੀਐਮ ਗਤੀਸ਼ਕਤੀ , ਭਾਰਤਮਾਲਾ ਅਤੇ ਸਾਗਰਮਾਲਾ ਪਰਿਯੋਜਨਾਵਾਂ ਨੇ ਦੇਸ਼ ਦੇ ਇੰਫ੍ਰਾਸਟਕਚਰ ਨੂੰ ਨਵੀਂ ਦਿਸ਼ਾ ਦਿੱਤੀ ਹੈ।

          ਖੇਡ ਰਾਜ ਮੰਤਰੀ ਨੇ ਵਿਕਾਸ ਦੀ ਇਸ ਮਹਤੱਵਪੂਰਣ ਯਾਤਰਾ ਵਿੱਚ ਹਰਿਆਣਾ ਦੇ ਯੋਗਦਾਨ ਦਾ ਵਰਨਣ ਕਰਦੇ ਹੋਏ ਕਿਹਾ ਕਿ ਸੂਬੇ ਨੇ ਕਿਸਾਨਾਂ ਦੀ ਭਲਾਈ, ਉਦਯੋਗਿਕ ਨਿਵੇਸ਼, ਖਿਡਾਰੀਆਂ ਦੀ ਉਪਲਬਧੀਆਂ ਅਤੇ ਨੌਜੁਆਨਾਂ ਨੂੰ ਰੁਜਗਾਰ ਨਾਲ ਜੋੜਨ ਵਿੱਚ ਮੋਹਰੀ ਭੁਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਹਰ ਵਾਰ ਹਰਿਆਣਾ ਨੂੰ ਵੱਡੀ-ਵੱਡੀ ਪਰਿਯੋਜਨਾਵਾਂ ਦੀ ਸੋਗਾਤ ਦਿੱਤੀ ਹੈ। ਦੇਸ਼ ਵਿੱਚ ਇਹ ਪਹਿਲੀ ਸਰਕਾਰ ਹੈ ਜਿਸ ਨੇ ਸਕਿਲ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਕਦਮ ਵੱਧਦੇ ਹੋਏ ਪਲਵਲ ਵਿੱਚ ਸਕਿਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ। ਖੇਡ ਵਿਭਾਗ ਦੀ ਤੁਲਣਾ ਕਰਦੇ ਹੋਏ ਗੌਰਵ ਗੌਤਮ ਨੇ ਦਸਿਆ ਕਿ ਕਾਂਗਰਸ ਸਰਕਾਰ ਦੇ 10 ਸਾਲ (2004-2014) ਵਿੱਚ ਖਿਡਾਰੀਆਂ ਨੂੰ ਸਿਰਫ 38.45 ਕਰੋੜ ਰੁਪਏ ਕੈਸ਼ ਅਵਾਰਡ ਦਿੱਤੇ ਗਏ, ਜਦੋਂ ਕਿ ਮੌਜੂਦਾ ਸਰਕਾਰ ਨੇ 2014 ਤੋਂ 2024 ਤੱਕ 592.84 ਕਰੋੜ ਰੁਪਏ ਦਾ ਕੈਸ਼ ਅਵਾਰਡ ਖਿਡਾਰੀਆਂ ਨੂੰ ਦਿੱਤਾ ਹੈ। ਇਹ ਦਰਸ਼ਾਉਂਦਾ ਹੈ ਕਿ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਹਰਿਆਣਾ ਦੀ ਨਾਇਬ ਸੈਣੀ ਸਰਕਾਰ ਖਿਡਾਰੀਆਂ ਦੇ ਉਥਾਨ ਲਈ ਕਿੰਨ੍ਹੇ ਪ੍ਰਤੀਬੱਧ ਹਨ।

ਖਪਤਕਾਰਾਂ ਦੀ ਸ਼ਿਕਾਇਤਾਂ ਸੁਣੇਗਾ ਕਾਰਪੋਰੇਟ ਸ਼ਿਕਾਇਤ ਹੱਲ ਮੰਚ

ਚੰਡੀਗੜ੍ਹ   ( ਜਸਟਿਸ ਨਿਊਜ਼  )ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਬਿਜਲੀ ਦੀ ਸਪਲਾਈ ਕਰਵਾਉਣ ਲਈ ਪ੍ਰਤੀਬੱਧ ਹੈ। ਖਪਤਕਾਰਾਂ ਦੀ ਸਮਸਿਆਵਾਂ ਦੇ ਤੁਰੰਤ ਹੱਲ ਲਈ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਪੰਚਕੂਲਾ ਦੇ ਕਾਰਪੋਰੇਟ ਸ਼ਿਕਾਇਤ ਹੱਲ ਮੰਚ ਦੇ ਚੇਅਰਮੈਨ ਅਤੇ ਮੈਂਬਰਾਂ ਵੱਲੋਂ ਮੰਚ ਦੀ ਕਾਰਵਾਈ 22 ਜੂਨ, 2025 ਨੁੰ ਕਾਰਪੋਰੇਟ ਖਪਤਕਾਰ ਸ਼ਿਕਾਇਤ ਹੱਲ ਮੰਚ (ਸੀਜੀਆਰਐਫ) ਦੇ ਦਫਤਰ ਪੰਚਕੂਲਾ ਵਿੱਚ ਕੀਤੀ ਜਾਵੇਗੀ। ਇਸ ਦੌਰਾਨ ਸਿਰਫ ਪੰਚਕੂਲਾ ਜਿਲ੍ਹਾ ਦੇ ਖਪਤਕਾਰਾਂ ਦੀ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin